ਜੈਕਾਰਾ ਦੀ ਨਿਸ਼ਾਨ ਕਾਨਫਰੰਸ ਕਾਮਯਾਬ ਰਹੀ; 205 ਨੌਜਵਾਨਾਂ ਨੇ ਸ਼ਮੂਲੀਅਤ ਕੀਤੀ

ਜੈਕਾਰਾ ਦੀ ਨਿਸ਼ਾਨ ਕਾਨਫਰੰਸ ਕਾਮਯਾਬ ਰਹੀ; 205 ਨੌਜਵਾਨਾਂ ਨੇ ਸ਼ਮੂਲੀਅਤ ਕੀਤੀ
ਕਾਨਫਰੰਸ ਵਿਚ ਸ਼ਾਮਿਲ ਨੌਜਵਾਨਾਂ ਦੀ ਤਸਵੀਰ

ਯੂਸੀ ਡੇਵਿਸ: ਯੂਸੀ ਡੇਵਿਸ ਵਿਚ ਹੋਈ ਨਿਸ਼ਾਨ ਕਾਨਫਰੰਸ ਵਿਚ 205 ਨੌਜਵਾਨਾਂ ਨੇ ਹਿੱਸਾ ਲਿਆ। ਨੌਜਵਾਨਾਂ ਦੀ ਇਸ ਕਾਨਫਰੰਸ ਵਿਚ ਵੱਖੋ-ਵੱਖ ਵਿਸ਼ਿਆਂ 'ਤੇ ਭਾਸ਼ਣ ਕਰਵਾਏ ਜਾਂਦੇ ਹਨ ਤੇ ਨੌਜਵਾਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਗਰੁੱਕ ਤੇ ਸੂਝਵਾਨ ਬਣਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ।

ਕਾਨਫਰੰਸ ਵਿਚ ਸ਼ਾਮਿਲ ਨੌਜਵਾਨਾਂ ਦੀ ਤਸਵੀਰ

ਇਸ ਕਾਨਫਰੰਸ ਵਿਚ ਮਾਨਿਸਕ ਸਿਹਤ ਸਬੰਧੀ ਵਰਕਸ਼ਾਪ ਲਗਾਈ ਗਈ ਤੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਵਲੋਂ ਨਿਜੀ ਜ਼ਿੰਦਗੀ 'ਤੇ ਰੱਖੀ ਜਾ ਰਹੀ ਨਿਗਰਾਨੀ ਦੇ ਅਸਰਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਗੁਰਮਤਿ ਸੰਗੀਤ ਅਤੇ ਸਿੱਖ ਸਾਜਾਂ ਸਬੰਧੀ ਸਿੱਖਿਆ ਦਿੱਤੀ ਗਈ।