ਯੂਬਾ ਸਿਟੀ ਨਗਰ ਕੀਰਤਨ ਲਈ ਲਾਸ ਏਂਜਲਸ ਤੋਂ ਸੰਗਤਾਂ ਦਾ ਕਾਫ਼ਲਾ

ਯੂਬਾ ਸਿਟੀ ਨਗਰ ਕੀਰਤਨ ਲਈ ਲਾਸ ਏਂਜਲਸ ਤੋਂ ਸੰਗਤਾਂ ਦਾ ਕਾਫ਼ਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦਿਵਸ ਦੇ ਸਬੰਧ ‘ਚ ਲੰਘੇ ਐਤਵਾਰ ਨੂੰ ਹੋਏ ਯੂਬਾ ਸਿਟੀ ਵਿੱਚ ਲਾਸ ਏਂਜਲਸ ਇਲਾਕੇ ਦੇ ਵੱਖ ਵੱਖ ਗੁਰੂ ਘਰਾਂ ਬਿਊਨਾ ਪਾਰਕ, ਔਰੇਂਜ ਕਾਉਂਟੀ ਤੇ ਲਾਸ ਏਂਜਲਸ ਤੋਂ ਸਿੱਖ ਸ਼ਰਧਾਲੂਆਂ ਦੀਆਂ ਭਰੀਆਂ ਦੋ ਵੱਖ ਵੱਖ ਬੱਸਾਂ  ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ ਪੁੱਜੀਆਂ। ਸੰਗਤਾਂ ਨੇ ਰਾਹ ਵਿੱਚ ਗੁਰਦੁਆਰਾ ਗੁਰੂ ਅੰਗਦ ਦਰਬਾਰ ਸਾਹਿਬ ਬੇਕਰਸਫੀਲਡ ਵਿਖੇ ਸਵੇਰ ਦਾ ਨਾਸ਼ਤਾ/ ਲੰਗਰ ਛਕਿਆ। ਉਸਤੋਂ ਅੱਗੇ ਇਹ ਕਾਫ਼ਲਾ ਇੱਕ ਆਰਗੈਨਿਕ ਡੇਅਰੀ ਫਾਰਮ ਵਿਖੇ ਰੁਕਿਆ। ਫਿਰ ਲੋਡਾਈ ਗੁਰੁ ਘਰ ਵਿਖੇ ਰਹਿਰਾਸ ਦੇ ਪਾਠ ‘ਚ ਸ਼ਮੂਲੀਅਤ ਕਰਕੇ ਸੰਗਤਾਂ ਰਾਤੀਂ 10:00 ਵਜੇ ਦੇ ਕਰੀਬ ਯੂਬਾ ਸਿਟੀ ਪੁੱਜੀਆਂ। ਰਾਤ ਦਾ ਠਹਿਰਾਅ ਗੁਰਦੁਆਰਾ ਸਾਹਿਬ ਟਾਇਰਾ ਬਿਊਨਾ ਰੋਡ ਵਿਖੇ ਸੀ ਜਿੱਥੇ ਰਾਤ ਦੇ ਧਾਰਮਿਕ ਪ੍ਰਗਰਾਮਾਂ ਤੇ ਆਤਿਸ਼ਬਾਜ਼ੀ ਦੇ ਜਸ਼ਨਾਂ ਦਾ ਆਨੰਦ ਮਾਣਿਆ।
ਸਵੇਰੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਉਪਰੰਤ ਵਾਪਸੀ ਤੇ ਸੈਕਰਾਮੈਂਟੋ ਗੁਰੂ ਘਰ ਵਿਖੇ ਚਾਹ ਤੇ ਪਕੌੜਿਆਂ ਦਾ ਆਨੰਦ ਮਾਣਦੀਆਂ ਵਾਪਸ ਪੁੱਜੀਆਂ। ਸਾਰੀ ਸੰਗਤ ਨੇ ਇਸ ਯਾਤਰਾ ਲਈ ਬੱਸ ਦੀ ਸੇਵਾ ਕਰਨ ਵਾਲਿਆਂ ਤੋਂ ਇਲਾਵਾ ਸਹਿਯੋਗ ਬਦਲੇ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ, ਸੇਵਾਦਾਰਾਂ  ਤੇ ਸੰਗਤਾਂ ਦਾ ਧੰਨਵਾਦ ਕੀਤਾ।