ਪਾਕਿ ਅਦਾਲਤ ਵਲੋਂ ਸ਼ਰੀਫ਼ ਦੋਸ਼ੀ ਕਰਾਰ, ਪ੍ਰਧਾਨ ਮੰਤਰੀ ਦੇ ਅਯੋਗ ਠਹਿਰਾਇਆ

ਪਾਕਿ ਅਦਾਲਤ ਵਲੋਂ ਸ਼ਰੀਫ਼ ਦੋਸ਼ੀ ਕਰਾਰ, ਪ੍ਰਧਾਨ ਮੰਤਰੀ ਦੇ ਅਯੋਗ ਠਹਿਰਾਇਆ

ਨਵਾਜ਼ ਸ਼ਰੀਫ ਨੇ ਦਿੱਤਾ ਅਸਤੀਫ਼ਾ, ਕੇਂਦਰੀ ਮੰਤਰੀ ਮੰਡਲ ਬਰਖ਼ਾਸਤ
ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਕੇਸ ਵਿਚ ਫੈਸਲਾ ਸੁਣਾਉਂਦਿਆਂ ਨਵਾਜ਼ ਸ਼ਰੀਫ਼ ਨੂੰ ਦੋਸ਼ੀ ਠਹਿਰਾਇਆ ਹੈ। ਪੰਜ ਜੱਜਾਂ ਦੇ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਨਵਾਜ਼ ਸ਼ਰੀਫ ਖ਼ਿਲਾਫ਼ ਇਸ ਮਾਮਲੇ ਵਿਚ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਅਤੇ ਉਨ•ਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਅਯੋਗ ਠਹਿਰਾ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਨਵਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਰਹਿ ਸਕਦੇ ਸਨ। ਲਿਹਾਜ਼ਾ ਨਵਾਜ਼ ਸ਼ਰੀਫ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਕੇਂਦਰੀ ਮੰਤਰੀ ਮੰਡਲ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਵਾਜ਼ ਦਾ ਇਹ ਤੀਸਰਾ ਕਾਰਜਕਾਲ ਸੀ ਤੇ ਤਿੰਨੋਂ ਵਾਰ ਉਹ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।
ਦਰਅਸਲ, ਇਸ ਮਾਮਲੇ ਵਿਚ ਨਵਾਜ਼ ਸ਼ਰੀਫ ਸਮੇਤ ਉਨ•ਾਂ ਦੇ ਪਰਿਵਾਰਕ ਮੈਂਬਰਾਂ ‘ਤੇ ਕਾਲਾ ਧਨ ਲੁਕਾਉਣ, ਭ੍ਰਿਸ਼ਟਾਚਾਰ ਅਤੇ ਮਨੀ ਲਾਡਰਿੰਗ ਦੇ ਦੋਸ਼ ਸਨ। ਇਨ•ਾਂ ਮਾਮਿਲਆਂ ਵਿਚ ਉਨ•ਾਂ ਨੂੰ ਅਤੇ ਪਰਿਵਾਰ ਨੂੰ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਪਹਿਲਾਂ 21 ਜੁਲਾਈ ਨੂੰ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪਨਾਮਾ ਪੇਪਰਜ਼ ਮਾਮਲੇ ਵਿਚ ਫੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਏਜਾਜ ਅਫ਼ਜ਼ਲ ਦੀ ਪ੍ਰਧਾਨਗੀ ਵਿਚ 5 ਜੱਜਾਂ ਦੇ ਬੈਂਚ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਸਿਆਸੀ ਭਵਿੱਖ ਖ਼ਤਰੇ ਵਿਚ :
ਨਵਾਜ਼ ਸ਼ਰੀਫ ਖ਼ਿਲਾਫ਼ ਫੈਸਲਾ ਆਉਂਦੇ ਹੀ ਉਨ•ਾਂ ਦਾ ਸਿਆਸੀ ਭਵਿੱਖ ਖ਼ਤਰੇ ਵਿਚ ਆ ਗਿਆ ਹੈ। ਪਾਕਿਸਤਾਨ ਦੀ ਸਿਆਸਤ ਵਿਚ ਵੀ ਭੂਚਾਲ ਆ ਗਿਆ ਹੈ ਕਿਉਂਕਿ ਹੁਣ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੂੰ ਨਵਾਂ ਨੇਤਾ ਚੁਣਨਾ ਪਏਗਾ। ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਸੱਤਾ ਹੁਣ ਉਨ•ਾਂ ਦੇ ਪਰਿਵਾਰ ਦੇ ਹੱਥੋਂ ਜਾ ਸਕਦੀ ਹੈ। ਦੂਸਰੇ ਪਾਸੇ ਮੁੱਖ ਵਿਰੋਧੀ ਧਿਰ ਪੀਪੀਪੀ ਵੀ ਬਹੁਤ ਮਜ਼ਬੂਤ ਸਥਿਤੀ ਵਿਚ ਨਹੀਂ ਹੈ।