”ਮੋਰਚਾ ਸਫ਼ਲ ਕਰਾਂਗੇ, ਰਾਜ ਖਾਲਸੇ ਦੇ ਪੈਰਾਂ ਹੇਠ ਰੁਲਣਗੇ, ਪੰਥ ਦੀ ਜਿੱਤ ਹੋਵੇਗੀ”

”ਮੋਰਚਾ ਸਫ਼ਲ ਕਰਾਂਗੇ, ਰਾਜ ਖਾਲਸੇ ਦੇ ਪੈਰਾਂ ਹੇਠ ਰੁਲਣਗੇ, ਪੰਥ ਦੀ ਜਿੱਤ ਹੋਵੇਗੀ”

ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨਾਲ ਵਿਸ਼ੇਸ਼ ਮੁਲਾਕਾਤ

n ਮੋਰਚਾ ਸ਼ਾਂਤਮਈ ਢੰਗ ਨਾਲ ਚੱਲੇਗਾ, ਕਿਸੇ ਵੀ ਸਿੱਖ ਨੌਜਵਾਨ ਗੱਭਰੂ ਨੂੰ ਸਟੇਟ ਦਾ ਨਿਸ਼ਾਨਾ ਨਹੀਂ ਬਣਨ ਦਿੱਤਾ ਜਾਵੇਗਾ
n ਗਰੀਬ ਤੇ ਕਿਰਤੀ ਖਾਲਸਾ ਪੰਥ ਦੀ ਸ਼ਾਨ ਤੇ ਆਧਾਰ ਹਨ, ਸਰਕਾਰ ਇਨ੍ਹਾਂ ਨੂੰ ਕੁਚਲ ਰਹੀ ਏ, ਅਸੀਂ ਇਨ੍ਹਾਂ ਦੇ ਹੱਕਾਂ ਲਈ ਲੜਾਂਗੇ।
ਬਰਗਾੜੀ ਮੋਰਚੇ ਦੌਰਾਨ ਸਰਬੱਤ ਖਾਲਸਾ ਵਲੋਂ ਚੁਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰÎਘ ਮੰਡ ਨਾਲ ”ਅੰਮ੍ਰਿਤਸਰ ਟਾਇਮਜ਼” ਦੇ ਪ੍ਰਤੀਨਿਧੀ ਪ੍ਰੋ. ਬਲਵਿੰਦਰਪਾਲ ਸਿੰਘ ਵੱਲੋਂ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ।  ਸਿੰਘ ਸਾਹਿਬ ਨੇ ਇਸ ਦੌਰਾਨ ਪ੍ਰੋ. ਬਲਵਿੰਦਰਪਾਲ ਸਿੰਘ ਦੀ ਪੁਸਤਕ ‘ਜਗਤੁ ਜਲੰਦਾ ਰਖਿ ਲੈ ਗੁਰੂ ਨਾਨਕ ਸਾਹਿਬ ਦਾ ਫਲਸਫਾ ਤੇ ਭਗਵਾਂ ਰਾਸ਼ਟਰਵਾਦ’ ਵੀ ਰਿਲੀਜ਼ ਕੀਤੀ। ਇਸ ਮੌਕੇ ਬਾਮਸੇਫ ਦੇ ਵਾਮਨ ਮੇਸ਼ਰਾਮ,ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰਾ ਤੇ ਸਿੱਖ ਪ੍ਰਚਾਰਕ, ਪੱਤਰਕਾਰ ਭਾਈ ਹਰਪ੍ਰੀਤ ਸਿੰਘ ਮੱਖੂ ਵੀ ਹਾਜ਼ਰ ਸਨ। ਉਥੇ ਸੰਗਤ ਵਿਚ ਬਹੁਗਿਣਤੀ ਗਰੀਬ ਤੇ ਕਿਰਤੀ ਸਿੱਖਾਂ ਦੀ ਸੀ। ਮੂਲ ਨਿਵਾਸੀ ਤੇ ਹਿੰਦੂ ਭਾਈਚਾਰੇ ਦੇ ਲੋਕ ਪੱਗਾਂ ਬੰਨ ਕੇ ਪਹੁੰਚੇ ਹੋਏ ਸਨ। ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੇ ਚਿਹਰੇ ‘ਤੇ ਚੜ੍ਹਦੀਕਲਾ ਦਾ ਜਲੌਅ ਸੀ। ਇਹ ਖਬਰਾਂ ਝੂਠੀਆਂ ਸਨ ਕਿ ਸੰਗਤਾਂ ਦੀ ਗਿਣਤੀ ਘੱਟ ਰਹੀ ਹੈ। ਛੁੱਟੀ ਵਾਲਾ ਦਿਨ ਨਾ ਹੋਣ ਦੇ ਬਾਵਜੂਦ, ਦੁਪਹਿਰ ਦੋ ਵਜੇ ਤਕ ਹੀ ਸੰਗਤਾਂ ਦੀ ਗਿਣਤੀ 2500 ਤੋਂ ਉੱਪਰ ਪਹੁੰਚ ਗਈ ਸੀ। ਹਰ ਰੋਜ਼ ਸੰਗਤਾਂ ਦੇ ਮੇਲੇ ਲੱਗ ਰਹੇ ਹਨ। ਖੁੱਲ੍ਹਾ ਲੰਗਰ ਵਰਤ ਰਿਹਾ ਹੈ। ਸਿੰਘ ਸਾਹਿਬ ਦਾ ਕਹਿਣਾ ਹੈ ਕਿ ਉਹ ਇਸ ਲਹਿਰ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣਗੇ। ਬਰਗਾੜੀ ਮੋਰਚੇ ਦੇ ਇਕ ਤੰਬੂ ਵਿਚ ਹੋਈ ਇਸ ਗੱਲਬਾਤ ਦੇ ਪ੍ਰਮੁਖ ਅੰਸ਼ ਪਾਠਕਾਂ ਲਈ ਪੇਸ਼ ਕੀਤੇ ਜਾ ਰਹੇ ਹਨ-ਸੰਪਾਦਕ
ਸੁਆਲ-ਸਿੱਖ ਏਨੇ ਕਮਜ਼ੋਰ ਕਿਉਂ ਪੈ ਗਏ ਹਨ, ਇਸ ਦੇ ਪਿੱਛੇ ਕੀ ਕਾਰਨ ਹੈ?
ਜਵਾਬ-ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲੋਂ ਟੁੱਟਣਾ ਤੇ ਆਧੁਨਿਕ ਜੀਵਨ ਨੂੰ ਅਪਨਾਉਣਾ ਸਾਡੀ ਕਮਜ਼ੋਰੀ ਦਾ ਕਾਰਨ ਹੈ। ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਅਸੀਂ ਕਰ ਰਹੇ ਹਾਂ, ਜਦੋਂ ਅਸੀਂ ਪਹਿਲਾਂ ਸ੍ਰੀ ਅਖੰਡ ਪਾਠ ਕਰਵਾਉਂਦੇ ਹਾਂ, ਫਿਰ ਸਿੱਖ ਹੋ ਕੇ ਸ਼ਰਾਬਾਂ ਪੀਂਦੇ ਹਾਂ, ਮਾੜੇ ਗੀਤ ਸੁਣਦੇ ਹਾਂ, ਬੱਕਰੇ ਬੁਲਾਉਂਦੇ ਹਾਂ ਤੇ ਸਿੱਖ ਸਿਧਾਂਤਾਂ ਨੂੰ ਮੰੰਨਣ ਦੀ ਥਾਂ ਮਨਮੁੱਖਤਾ ਵੱਲ ਝੁਕ ਜਾਂਦੇ ਹਾਂ। ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਆਪਣਾ ਜੀਵਨ ਜੀਵੀਏ ਤਾਂ ਅਸੀਂ ਸੰਸਾਰ ਦੀ ਇਕ ਵੱਡੀ ਸ਼ਕਤੀ ਬਣ ਸਕਦੇ ਹਾਂ। ਸਾਡੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਜੀ ਹਨ, ਅਸੀਂ ਉਨ੍ਹਾਂ ਨੂੰ ਨਾ ਭੁੱਲੀਏ।
ਸੁਆਲ-ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿਚ ਲੱਗਿਆ ਮੋਰਚਾ ਕੀ ਕਾਮਯਾਬੀ ਵੱਲ ਵਧੇਗਾ?
ਜਵਾਬ-ਕਿਉਂ ਨਹੀਂ, ਤੁਸੀਂ ਦੇਖੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਤਾਂ ਮੀਰੀ-ਪੀਰੀ ਸਿਧਾਂਤ ਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ। ਅਸੀਂ ਸਿਆਸੀ ਸ਼ਕਤੀ ਵੱਲ ਵਧੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਤਾਂ ਗੁਰੂ ਗੋਬਿੰਦ ਸਿੰÎਘ ਜੀ ਰਾਹੀਂ ਖਾਲਸਾ ਪ੍ਰਗਟ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖਾਲਸਾ ਰਾਜ ਮਿਲਿਆ। ਇਹ ਸਾਡੀਆਂ ਪ੍ਰਾਪਤੀਆਂ ਹਨ। ਚਿੰਤਾ ਨਾ ਕਰੋ ਜੇਕਰ ਗੁਰੂ ਗ੍ਰੰÎਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤਾਂ ਬਦਲਾਅ ਗੁਰੂ ਦੀ ਕਿਰਪਾ ਸਦਕਾ ਵਾਪਰੇਗਾ। ਜਿਨ੍ਹਾਂ ਨੇ ਸਾਡੇ ਨਾਲ ਇਨਸਾਫ਼ ਨਹੀਂ ਕੀਤਾ, ਜਿਨ੍ਹਾਂ ਨੇ ਬੇਅਦਬੀ ਕੀਤੀ, ਉਹ ਸਭ ਸਿਆਸੀ ਪੱਖੋਂ ਤਹਿਸ ਨਹਿਸ ਹੋ ਜਾਣਗੇ। ਕੀ ਅੱਜ ਕੋਈ ਔਰੰਗਜ਼ੇਬ ਨੂੰ ਪ੍ਰਵਾਨ ਕਰਦਾ ਹੈ? ਗੁਰੂ ਤੇਗ ਬਹਾਦਰ ਜੀ ਨੂੰ ਹਰ ਕੋਈ ਯਾਦ ਕਰਦਾ ਹੈ। ਇਸ ਲਈ ਖਾਲਸਾ ਪੰਥ ਨੂੰ ਗੁਰੂ ‘ਤੇ ਯਕੀਨ ਕਰਨਾ ਚਾਹੀਦਾ ਹੈ। ਗੁਰੂ ਤੇ ਯਕੀਨ ਹੀ ਸਾਡਾ ਹੌਸਲਾ ਬੁਲੰਦ ਕਰੇਗਾ। ਮੈਂ ਪਹਿਲਾਂ ਹੀ ਆਪਣੇ ਘਰ ਵਿਚ ਕਹਿ ਆਇਆ ਹਾਂ ਕਿ ਮੈਂ ਹੁਣ ਓਨਾ ਚਿਰ ਵਾਪਸ ਨਹੀਂ ਮੁੜਨਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਇਨਸਾਫ਼ ਮੋਰਚੇ ਨੂੰ ਸਫਲ ਨਹੀਂ ਕਰ ਲੈਂਦਾ ਤੇ ਮੁਜਰਮਾਂ ਨੂੰ ਸਜ਼ਾਵਾਂ ਨਹੀਂ ਦਿਵਾ ਦਿੰਦਾ। ਜਿਹੜਾ ਬਰਗਾੜੀ ਮੋਰਚੇ ਦਾ ਵਿਰੋਧ ਕਰੇਗਾ, ਉਹ ਪੰਥ ਦਾ ਹਿੱਸਾ ਨਹੀਂ ਰਹੇਗਾ। ਵੱਡੇ-ਵੱਡੇ ਕਿਲ੍ਹੇ ਢਹਿ ਜਾਣਗੇ, ਇਹ ਤੁਸੇਂ ਆਪ ਦੇਖੋਗੇ। ਦਿੱਲੀ ਤੇ ਪੰਜਾਬ ਸਰਕਾਰ ਨੂੰ ਸਿੱਖਾਂ ਨਾਲ ਇਨਸਾਫ ਕਰਨਾ ਪਵੇਗਾ।
ਸੁਆਲ-ਕੀ ਬਰਗਾੜੀ ਮੋਰਚੇ ਵਿਚ ਹਿੰਦੂ, ਮੁਸਲਮਾਨ ਤੇ ਦਲਿਤ ਆ ਰਹੇ ਹਨ?
ਜਵਾਬ-ਬਿਲਕੁਲ ਆ ਰਹੇ ਹਨ। ਅਖਬਾਰਾਂ ਦੀਆਂ ਖਬਰਾਂ ਝੂਠੀਆਂ ਹਨ। ਬਾਦਲ ਵਰਗੇ ਸਿਆਸਤਦਾਨ ਝੂਠ ਬੋਲ ਰਹੇ ਹਨ ਕਿ ਬਰਗਾੜੀ ਮੋਰਚਾ ਆਈਐਸਆਈ ਨੇ ਲਗਾਇਆ ਹੈ ਤੇ ਆਈਐਸਆਈ ਪੈਸਾ ਭੇਜ ਰਹੀ ਹੈ ਤਾਂ ਜੋ ਪੰਜਾਬ ਦਾ ਅਮਨ ਤਬਾਹ ਕੀਤਾ ਜਾ ਸਕੇ। ਅਸੀਂ ਮੀਡੀਏ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਗੁਰੂ ਦੀ ਸੰਗਤ ਆਈਐਸਆਈ ਹੈ ਤੇ ਇਹ ਦੁੱਧ ਧੋਤੇ ਹਨ ਤਾਂ ਇਨ੍ਹਾਂ ਨੂੰ ਔਰੰਗਜ਼ੇਬ ਦਾ ਹਸ਼ਰ ਯਾਦ ਰੱਖ ਲੈਣਾ ਚਾਹੀਦਾ ਹੈ। ਕਦੇ ਵੀ ਸੱਤਾ ਦੇ ਨਸ਼ੇ ਵਿਚ ਸਹੀ ਫੈਸਲੇ ਨਹੇਂ ਲਏ ਜਾ ਸਕਦੇ। ਇਨ੍ਹਾਂ ਲੋਕਾਂ ਨੂੰ ਸੱਤਾ ਦਾ ਹੰਕਾਰ ਛੱਡਣਾ ਪਵੇਗਾ। ਮੀਰੀ-ਪੀਰੀ ਦੀ ਸਿਆਸਤ ਨੂੰ ਸਮਝਣਾ ਪਵੇਗਾ, ਜਿਸ ਅਨੁਸਾਰ ਸਿਆਸਤ ਉੱਪਰ ਧਰਮ ਦਾ ਕੁੰਡਾ ਹੈ। ਸਿਆਸਤ ਧਰਮ ਅਧੀਨ ਚੱਲੇਗੀ, ਧਰਮ ਦੇ ਨਿਯਮ ਗੁਰੂ ਸਾਹਿਬ ਵਲੋਂ ਤੈਅ ਕੇਤੇ ਹੋਏ ਹਨ।  ਹਿੰਦੂ ਮੁਸਲਮਾਨਾਂ ਤੇ ਦਲਿਤਾਂ ਨੂੰ ਇਸ ਮੋਰਚੇ ਤੋਂ ਡਰ ਨਹੀਂ ਲੱਗ ਰਿਹਾ, ਪਰ ਇਹ ਅਗਿਆਨੀ ਸਿਆਸਤਦਾਨ ਕੂੜ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਦੇ ਕੋਈ ਅਰਥ ਨਹੀਂ, ਜਿਉਂ-ਜਿਉਂ ਸਾਡੇ ਵਿਰੁੱਧ ਪ੍ਰਚਾਰ ਕਰਨਗੇ, ਬਰਗਾੜੀ ਮੋਰਚਾ ਮਜ਼ਬੂਤ ਹੋਵੇਗਾ। ਗਰੀਬ ਤੇ ਕਿਰਤੀ ਇਸ ਮੋਰਚੇ ਦੀ ਤਾਕਤ ਹਨ ਤੇ ਖਾਲਸਾ ਪੰਥ ਗਰੀਬਾਂ ਤੇ ਕਿਰਤੀਆਂ ਨਾਲ ਖਲੋਤਾ ਹੈ। ਅਸੀਂ ਇਨ੍ਹਾਂ ਉੱਪਰ ਕਿਸੇ ਤਰ੍ਹਾਂ ਦਾ ਜ਼ੁਲਮ ਨਹੀਂ ਹੋਣ ਦਿਆਂਗੇ। ਅਸੀਂ ਇਨ੍ਹਾਂ ਲਈ ਲੜਾਂਗੇ।
ਸੁਆਲ-ਪੰਜਾਬ ਦੇ ਨਾਲ ਸਰਕਾਰੀ ਧੱਕੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਜਵਾਬ-ਸਿੱਖ ਪੰਥ ਨੇ ਭਾਰਤ ਦੀ ਆਜ਼ਾਦੀ ਲਈ 85% ਕੁਰਬਾਨੀਆਂ ਕੀਤੀਆਂ, ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਵਿਤਕਰਾ ਕੀਤਾ, ਸਾਡੇ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕੀਤਾ, ਦਿੱਲੀ ਸਿੱਖ ਕਤਲੇਆਮ ਕਰਵਾਇਆ, ਪੰਜਾਬ ਵਿਚ ਝੂਠੇ ਪੁਲੀਸ ਮੁਕਾਬਲੇ ਕਰਵਾਏ, ਸਾਡੀਆਂ ਪੰਜਾਬ ਦੀਆਂ ਜਾਇਜ਼ ਮੰਗਾਂ ਵੀ ਨਹੀਂ ਮੰਨੀਆਂ। ਸਾਡੀ ਖੇਤੀ, ਸਨਅਤ ਸਭ ਤਬਾਹ ਕਰ ਦਿੱਤਾ। ਅਸੀਂ ਇਨਸਾਫ਼ ਲਈ ਲੜਾਂਗੇ। ਗੁਰੂ ‘ਤੇ ਸਾਨੂੰ ਭਰੋਸਾ ਹੈ, ਅਸੀਂ ਜਿੱਤਾਂਗੇ।