ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਦੇ ਮਹਿਲਾਂ ਵੱਲ ਮਾਰਚ ਕਰ ਰਹੇ ਅਧਿਆਪਕਾਂ 'ਤੇ ਝੁਲਿਆ ਪੁਲਸੀਆ ਕਹਿਰ

ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਦੇ ਮਹਿਲਾਂ ਵੱਲ ਮਾਰਚ ਕਰ ਰਹੇ ਅਧਿਆਪਕਾਂ 'ਤੇ ਝੁਲਿਆ ਪੁਲਸੀਆ ਕਹਿਰ

ਪਟਿਆਲਾ: ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਦੇ ਰਹੇ ਸਕੂਲੀ ਅਧਿਆਪਕਾਂ ਉੱਤੇ ਅੱਜ ਪਟਿਆਲਾ ਦੀਆਂ ਸੜਕਾਂ 'ਤੇ ਪੰਜਾਬ ਪੁਲਿਸ ਦਾ ਕਹਿਰ ਝੁਲਿਆ। ਜਦੋਂ ਪਟਿਆਲਾ 'ਚ ਹਜ਼ਾਰਾਂ ਦੀ ਤਾਦਾਦ 'ਚ ਪਹੁੰਚੇ ਅਧਿਆਪਕ ਆਪਣੀਆਂ ਮੰਗਾਂ ਮਨਵਾਉਣ ਲਈ ਕੈਪਟਨ ਅਮਰਿੰਦਰ ਦੇ ਮਹਿਲਾਂ ਵਲ੍ਹ ਕੂਚ ਕਰ ਰਹੇ ਸੀ ਤਾਂ ਪ੍ਰਸ਼ਾਸਨ ਵਲੋਂ ਅਧਿਆਪਕਾਂ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਗਈ। ਅਧਿਆਪਕਾਂ 'ਤੇ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਗਈ। ਪੁਲਿਸ ਦੀ ਇਸ ਕਾਰਵਾਈ ਵਿਚ ਕਈ ਅਧਿਆਪਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਇਸ ਦੌਰਾਨ ਬਣੇ ਤਣਾਅਪੂਰਨ ਮਾਹੌਲ ਵਿਚ ਅਧਿਆਪਕਾਂ ਨੂੰ ਸ਼ਾਂਤ ਕਰਨ ਲਈ ਐਸਪੀ ਕੇਸਰ ਸਿੰਘ ਨੇ ਅਨਾਉਂਸਮੈਂਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆ ਕੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਸੁਣਨਗੇ।

ਧਰਨੇ ਦੀ ਸਟੇਜ ਤੋ ਦਸਿੱਆ ਗਿਆ ਹੈ ਕਿ ਪੁਲਿਸ ਆਪਣੇ ਖੁਦ ਸੱਟਾਂ ਮਾਰ ਕੇ ਅਧਿਆਪਕਾਂ 'ਤੇ 307 ਦੇ ਪਰਚੇ ਦਰਜ ਕਰ ਰਹੀ ਹੈ। ਪੁਲਿਸ ਵੱਲੋਂ ਛੱਤਾਂ 'ਤੇ ਖੜ੍ਹੇ ਮੀਡੀਆ ਕਰਮੀਆਂ 'ਤੇ ਵੀ ਜਾਣ ਬੁੱਝ ਕੇ ਪਾਣੀ ਦੀਆਂ ਬੁਛਾੜਾ ਮਾਰੀਆਂ ਗਈਆਂ ਹਨ।