ਪੰਜਾਬ ਸਰਕਾਰ ਵਲੋਂ ਪੁਲਵਾਮਾ ਹਮਲੇ ਵਿਚ ਮਰੇ ਜਵਾਨਾਂ ਦੇ ਪਰਿਵਾਰਾਂ ਲਈ ਮਦਦ ਦਾ ਐਲਾਨ

ਪੰਜਾਬ ਸਰਕਾਰ ਵਲੋਂ ਪੁਲਵਾਮਾ ਹਮਲੇ ਵਿਚ ਮਰੇ ਜਵਾਨਾਂ ਦੇ ਪਰਿਵਾਰਾਂ ਲਈ ਮਦਦ ਦਾ ਐਲਾਨ

ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਕਸ਼ਮੀਰੀ ਖਾੜਕੂਆਂ ਵਲੋਂ ਕੀਤੇ ਆਤਮਘਾਤੀ ਹਮਲੇ 'ਚ ਮਾਰੇ ਗਏ ਭਾਰਤੀ ਸੀਆਰਪੀਐਫ ਜਵਾਨਾਂ ਵਿਚ ਸ਼ਾਮਿਲ ਪੰਜਾਬ ਨਾਲ ਸਬੰਧਿਤ 4 ਜਵਾਨਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਨੇ ਮਦਦ ਦਾ ਐਲਾਨ ਕੀਤਾ ਹੈ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਜਵਾਨਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਅਤੇ 12 ਲੱਖ ਦੀ ਮਾਲੀ ਮਦਦ ਦਿੱਤੀ ਜਾਵੇਗੀ।